Chole Kulche ਸਭ ਨੂੰ ਖਾਣੇ ਬਹੁਤ ਪਸੰਦ ਹਨ l ਇਹ ਫਾਸਟ ਫੂਡ ਦੇ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ l ਪੰਜਾਬੀਆਂ ਚ Chole Kulche Home Recipe ਨੂੰ ਬਹੁਤ ਤਵਜੋਹ ਦਿੱਤੀ ਜਾਂਦੀ ਹੈ l ਸਾਰਿਆਂ ਦੇ ਫੇਵਰੇਟ ਬਹੁਤ ਹੀ ਝੱਟ ਤੇ ਰੇੜੀਆਂ ਤੇ ਮਿਲਣ ਵਾਲੇ ਛੋਲੇ ਕੁਲਚੇ ਘਰ ਵਿੱਚ ਬਣਾਉਣਾ ਬਹੁਤ ਜਿਆਦਾ ਆਸਾਨ ਹੈ l
ਬਿਲਕੁਲ ਸਿੰਪਲ ਜਿਹਾ ਤਰੀਕੇ ਨਾਲ ਤੁਸੀਂ ਘਰ ਵਿੱਚ ਇਹਨਾਂ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ l Chole Kulche ਬਹੁਤ ਜਿਆਦਾ ਮਜੇਦਾਰ ਲੱਗਦੇ ਹਨ l ਆਓ ਕੁਲਚੇ ਛੋਲੇ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਆਂ।
Tasty Chole Kulche Home Recipe Ingredients
Tasty Chole Kulche Home Recipe ਬਣਾਉਣ ਲਈ ਤੁਹਾਨੂੰ ਇਸ ਸਮੱਗਰੀ ਦੀ ਜਰੂਰਤ ਹੋਵੇਗੀ ।
Sure, here’s a two-column table with the ingredients and their quantities:
ਸਮਗਰੀ (Ingredients) | ਮਾਤਰਾ (Quantity) |
---|---|
ਚਿੱਟੇ ਛੋਲੇ (ਉਬਲੇ ਹੋਏ) | 2 ਕੱਪ |
ਵੱਡਾ ਆਲੂ (ਉਬਲਿਆ ਹੋਇਆ) | 1 |
ਪਿਆਜ਼ (ਬਰੀਕ ਕੱਟਿਆ) | 1 |
ਟਮਾਟਰ (ਬਰੀਕ ਕੱਟਿਆ) | 1 |
ਹਰਾ ਧਨੀਆ (ਬਰੀਕ ਕੱਟਿਆ) | ਸਵਾਦ ਅਨੁਸਾਰ |
ਹਰੀਆਂ ਮਿਰਚਾਂ (ਬਰੀਕ ਕੱਟੀਆਂ) | 2 |
ਨਮਕ ਸਵਾਦ ਅਨੁਸਾਰ | ਸਵਾਦ ਅਨੁਸਾਰ |
ਜੀਰਾ ਪਾਊਡਰ | 1/4 ਚਮਚ |
ਚਾਟ ਮਸਾਲਾ | 1/2 ਚਮਚ |
ਲਾਲ ਮਿਰਚ ਪਾਊਡਰ | 1/4 ਚਮਚ |
ਨਿੰਬੂ ਦਾ ਰਸ | 2 ਵੱਡੇ ਚਮਚ |
ਮਿੱਠੀ ਚਟਨੀ | 2 ਚਮਚ |
Tasty Chole Kulche Home Recipe
Chole Kulche Home Recipe ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਨ੍ਹਾਂ steps ਨੂੰ ਫੋਲੋ ਕਰਨਾ ਹੋਵੇਗਾ । ਛੋਲੇ ਕੁਲਚੇ ਖਾਣ ਵਿੱਚ ਸਭ ਨੂੰ ਬਹੁਤ ਸਵਾਦ ਲੱਗਦੇ ਹਨ । ਨਿੱਕਾ ਹੋਵੇ ਭਾਂਵੇ ਵੱਡਾ ਇਹ ਸਭ ਦੀ ਪਹਿਲੀ ਪਸੰਦ ਹੈ । ਆਓ ਕੁਲਚੇ ਛੋਲੇ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ । ਸਭ ਤੋਂ ਪਹਿਲਾਂ ਆਪਾਂ ਕੁਲਚਾ ਵਿੱਚ ਭਰਨ ਵਾਸਤੇ ਸਟਫਿੰਗ ਤਿਆਰ ਕਰਾਂਗੇ
Step 1: Chole Kulche ਸਟਫਿੰਗ ਤਿਆਰ ਕਰੋ
ਦੋ ਕੱਪ ਉਬਲੇ ਹੋਏ ਚਿੱਟੇ ਛੋਲੇ ਲੈਣੇ ਹਨ । ਚੰਗੀ ਤਰਾਂ ਆਪਾਂ ਇਹਨਾਂ ਨੂੰ ਉਬਾਲਣਾ ਹੈ । ਉਬਾਲਣ ਤੋਂ ਬਾਅਦ ਇਨ੍ਹਾਂ ਨੂੰ ਚੰਗੀ ਤਰਾਂ ਠੰਡਾ ਕਰ ਲਵੋ l ਇੱਕ ਵੱਡਾ ਆਲੂ ਉਬਾਲ ਕੇ ਉਸਨੂੰ ਠੰਡਾ ਕਰ ਲਵੋ । ਇਸ ਨੂੰ ਛੋਟੇ ਛੋਟੇ ਪੀਸਾਂ ਵਿੱਚ ਕੱਟ ਲਵੋ । ਇੱਕ ਪਿਆਜ਼ ਨੂੰ ਬਿਲਕੁਲ ਬਰੀਕ ਕੱਟ ਕੇ ਲਿਆ ਹੈ ਤੇ ਚੰਗੀ ਤਰ੍ਹਾਂ ਆਪਾਂ ਠੰਡੇ ਪਾਣੀ ਨਾਲ ਵਾਸ਼ ਕਰ ਲਿਆ ਹੈ ਖੀਰਾ ਅੱਧਾ ਕੱਪ ਬਿਲਕੁਲ ਬਰੀਕ ਕੱਟ ਕੇ ਲਵੋ ।
ਇੱਕ ਟਮਾਟਰ ਇਹ ਵੀ ਬਿਲਕੁਲ ਬਰੀਕ ਕੱਟ ਲਵੋ । ਇਹਦੇ ਵਿੱਚੋਂ ਜਿਹੜਾ ਸਾਈਡ ਵਾਲਾ ਹਿੱਸਾ ਹੀ ਲਵੋ । ਥੋੜਾ ਜਿਹਾ ਬਰੀਕ ਕੱਟ ਕੇ ਹਰਾ ਧਨੀਆ, ਦੋ ਹਰੀਆਂ ਮਿਰਚਾਂ ਬਿਲਕੁਲ ਬਰੀਕ ਕੱਟ ਲਵੋ । ਹਰੀ ਮਿਰਚ ਦਾ ਟੇਸਟ ਇਹਦੇ ਵਿੱਚ ਬਹੁਤ ਜਿਆਦਾ ਵਧੀਆ ਆਉਂਦਾ ਹੈ । ਸਵਾਦ ਅਨੁਸਾਰ ਤੁਸੀਂ ਨਮਕ ਪਾਵੋ, ਚਮਚ ਦਾ ਚੌਥਾ ਹਿੱਸਾ ਜੀਰਾ ਪਾਊਡਰ, ਅੱਧਾ ਚਮਚ ਇਸ ਵਿੱਚ ਚਾਟ ਮਸਾਲਾ ਪਾਵੋ, ਤੁਹਾਨੂੰ ਬਹੁਤ ਵਧੀਆ ਚਟਪਟਾ ਟੇਸਟ ਆਵੇਗਾ ।
ਚਮਚ ਦਾ ਚੌਥਾ ਹਿੱਸਾ ਪਾਵੋ ਲਾਲ ਮਿਰਚ ਦਾ ਪਾਊਡਰ । ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ । ਦੋ ਵੱਡੇ ਚਮਚ ਨਿੰਬੂ ਦਾ ਰਸ ਪਾਵੋ । ਇਹ ਇਸ ਵਿੱਚ ਮੇਨ ਇੰਗਰੇਡੀਨਟ ਹੈ । ਦੋ ਚਮਚ ਭਰ ਕੇ ਇਸ ‘ਚ ਮਿੱਠੀ ਚਟਨੀ ਪਾ ਦਵੋ । ਚਟਨੀ ਪਾਉਣ ਨਾਲ ਛੋਲੇ ਬਹੁਤ ਜਿਆਦਾ ਚਟਪਟੇ ਬਣ ਕੇ ਤਿਆਰ ਹੁੰਦੇ ਹਨ । ਇਹਨਾਂ ਸਾਰੀਆਂ ਚੀਜ਼ਾਂ ਇਸ ਵਿੱਚ ਜਰੂਰ ਪਾਓ । ਜਿਸ ਨਾਲ ਇਹ ਛੋਲੇ ਮਜੇਦਾਰ ਬਣ ਕੇ ਤਿਆਰ ਹੋਣਗੇ ।
ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰ ਲਵੋ । ਜਦ ਇਹ ਸਾਰੀਆਂ ਚੀਜ਼ਾਂ ਇੱਕ ਸਾਰ ਹੋ ਜਾਣ । ਚਣਾ ਚਾਟ ਬਣ ਕੇ ਤਿਆਰ ਹੋ ਜਾਵੇਗੀ । ਤੁਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਵੀ ਖਾ ਸਕਦੇ ਹੋ । ਇਸ ਤਰੀਕੇ ਨਾਲ ਵੀ ਇਹ ਬਹੁਤ ਜਿਆਦਾ ਵਧੀਆ ਲੱਗਦੀ ਹੈ ।
Step 2: ਕੁਲਚੇ ਤਿਆਰ ਕਰੋ
ਤੁਸੀਂ ਰੈਡੀਮੇਡ ਕੁਲਚੇ ਲਈ ਸਕਦੇ ਹੋ। ਇਹ ਕੁਲਚੇ ਥੋੜੇ ਜਿਹੇ ਮੋਟੇ ਹੁੰਦੇ ਹਨ ਕਿਉਂਕਿ ਇਸ ਵਿੱਚ ਸਟਫਿੰਗ ਕਰਨੀ ਹੁੰਦੀ ਹੈ। ਹੁਣ ਕੁਲਚਿਆਂ ਨੂੰ ਕੱਟ ਲਵਾਂਗੇ l ਸਭ ਤੋਂ ਪਹਿਲਾਂ ਇੱਕ ਸਾਈਡ ਤੋਂ ਇਹਨੂੰ ਕੱਟ ਕੇ ਅੰਦਰ ਤੱਕ ਕੱਟਣਾ ਹੈ । ਇਸਦੀ ਪੋਕਿਟ ਬਣਾਉਣੀ ਹੈ ।ਕੁਲਚੇ ਨੂੰ ਬਿਲਕੁਲ ਨੀਚੇ ਤੱਕ ਨਹੀਂ ਕੱਟਣਾ ਬਸ ਇਸ ਤਰਾਂ ਕੱਟਣਾ ਹੈ ਕਿ ਇਹਦੀ ਅੰਦਰੋਂ ਪੋਕਿਟ ਬਣ ਜਾਵੇ ।
ਹੁਣ ਕੁਲਚੇ ਨੂੰ ਹਲਕਾ ਜਿਹਾ ਸੇਕ ਲਵਾਂਗੇ। ਤੁਸੀਂ ਇਸੇ ਤਰੀਕੇ ਨਾਲ ਵੀ ਸਟਫਿੰਗ ਕਰ ਸਕਦੇ ਹੋ । ਗੈਸ ਦੇ ਉੱਪਰ ਤਵਾ ਰੱਖਾਂਗੇ । ਇਹਦੇ ਉੱਪਰ ਹਲਕਾ ਜਿਹਾ ਬਟਰ ਜਾਂ ਘਿਓ ਲਗਾ ਸਕਦੇ ਹਾਂ l ਤੁਸੀਂ ਜਿੰਨੇ ਕੁਲਚੇ ਸਟਫਿੰਗ ਕਰਨੇ ਹੋਣ ਓਹ ਕੁਲਚੇ ਤੁਸੀਂ ਤਵੇ ਦੇ ਉੱਪਰ ਰੱਖ ਕੇ ਗਰਮ ਕਰ ਲਓ l ਮੀਡੀਅਮ ਫਲੇਮ ਤੇ ਹਲਕੇ ਜਿਹੇ ਸੇਕ ਲਵਾਂਗੇ ਤੁਸੀਂ ਬਹੁਤ ਜਿਆਦਾ ਇਹਨਾਂ ਨੂੰ ਗਰਮ ਨਹੀਂ ਕਰਨਾ ਹੈ ।
Step 3: ਕੁਲਚਿਆਂ ਨੂੰ ਭਰੋ
ਹੁਣ ਇਹਨਾਂ ਕੁਲਚਿਆਂ ਨੂੰ ਛੋਲਿਆਂ ਦੇ ਨਾਲ ਭਰ ਲਵਾਂਗੇ l ਤੁਸੀਂ ਚੰਗੀ ਤਰ੍ਹਾਂ ਇਨ੍ਹਾਂ ਨੂੰ ਨੀਚੇ ਤੱਕ ਦਬਾ ਦਬਾ ਕੇ ਭਰਨਾ l ਇਸ ਤਰੀਕੇ ਨਾਲ ਨੱਪ ਨੱਪ ਕੇ ਇਹਨਾਂ ਨੂੰ ਭਰ ਲਵੋਗੇ l ਤੁਸੀਂ ਚਮਚ ਨਾਲ ਇਸ ਤਰਾਂ ਭਰ ਸਕਦੇ ਹੋ l ਬਹੁਤ ਹੀ ਟੇਸਟੀ ਤੇ ਮਜੇਦਾਰ ਇਹ ਲੱਗਦੇ ਹਨ l ਤੁਸੀਂ ਹਲਕਾ ਜਿਹਾ ਉੱਪਰ ਨੂੰ ਧਨੀਏ ਨਾਲ ਸਜਾ ਸਕਦੇ ਹੋ l
ਛੋਲਿਆਂ ਨੂੰ ਕੁਲਚੇ ਵਿਚ ਚੰਗੀ ਤਰਾਂ ਭਰ ਲਿਆ ਹੈ l ਸਾਡੇ ਭਰਵਾਂ Chole Kulche ਬਣ ਕੇ ਬਿਲਕੁਲ ਤਿਆਰ ਹਨ l ਬਹੁਤ ਹੀ ਮਜੇਦਾਰ ਕੁਲਚੇ ਛੋਲੇ ਬਣੇ ਹਨ। ਤੁਸੀਂ ਇਹਨਾਂ ਨੂੰ ਘਰ ਵਿੱਚ ਬਣਾ ਕੇ ਖਾਓ, ਤੁਹਾਨੂੰ ਖਾਣ ਦਾ ਬਹੁਤ ਜਿਆਦਾ ਮਜ਼ਾ ਆਏਗਾ l
Tasty Chole Kulche Home Recipe Tips and Tricks
- ਤੁਸੀਂ ਇਸ ਵਿੱਚ ਮਿਠੀ ਚਟਨੀ ਪਾ ਸਕਦੇ ਹੋ , ਇਸ ਨਾਲ ਇਹ ਹੋਰ ਚਟਪਟੇ ਤਿਆਰ ਹੋਣਗੇ ।
- ਛੋਲੇ ਕੁਲਚੇ ਮਿਰਚ ਤੋਂ ਬਿਨਾਂ ਅਧੂਰੇ ਹਨ, ਪਰ ਤੁਸੀਂ ਇਸਨੂੰ ਸਕਿਪ ਵੀ ਕਰ ਸਕਦੇ ਹੋ ।
- ਛੋਲਿਆਂ ਨੂੰ ਚੰਗੀ ਤਰ੍ਹਾਂ ਉਬਾਲੋ, ਤਾਂ ਜੋ ਇਹ ਕੱਚੇ ਨਾ ਰਹ ਜਾਣ ।