Kia Sonet Facelift 2024: Kia ਮੋਟਰਸ ਦੇ ਵੱਲੋਂ ਕੁਝ ਸਮੇਂ ਪਹਿਲਾਂ ਹੀ ਭਾਰਤੀ ਬਾਜ਼ਾਰ ਦੇ ਵਿੱਚ ਆਪਣੀ ਨਵੀਂ ਜਨਰੇਸ਼ਨ ਸੋਨਟ ਫੇਸਲਿਫਟ ਨੂੰ ਪੇਸ਼ ਕੀਤਾ ਗਿਆ ਹੈ l ਕੰਪਨੀ ਦੇ ਵੱਲੋਂ ਪੂਰਨ ਤੌਰ ਤੇ ਇਸਦੀਆਂ ਕੀਮਤਾਂ ਬਾਰੇ ਵੀ ਖੁਲਾਸਾ ਕਰ ਦਿੱਤਾ ਹੈ l ਕੀਆ ਸੋਨਟ ਦੀ ਇਸ ਨਵੀਂ ਅਪਡੇਟ ਤੋਂ ਬਾਅਦ ਭਾਰਤੀ ਬਾਜ਼ਾਰ ਦੇ ਵਿੱਚ ਸਭ ਤੋਂ ਵੱਧ ਫੀਚਰਾਂ ਅਤੇ ADAS ਤਕਨੀਕ ਦੇ ਨਾਲ ਪੇਸ਼ ਹੋਣ ਵਾਲੀ SUV ਬਣ ਗਈ ਹੈ l
Kia ਸੋਨਟ ਸਬ ਕੰਪੈਕਟ SUVs ਸੈਜਮੈਂਟ ਦੇ ਅੰਦਰ ਇੱਕ ਪ੍ਰੀਮੀਅਮ SUV ਦੇ ਤੌਰ ਉੱਤੇ ਆਈ ਹੈ l ਜਿਸਨੂੰ ਕਿ ਭਾਰਤੀ ਬਾਜ਼ਾਰ ਦੇ ਵਿੱਚ ਪਹਿਲੀ ਵਾਰ 2020 ਦੇ ਵਿੱਚ ਲਾਂਚ ਕੀਤਾ ਗਿਆ ਸੀ। ਇਸ ਨਵੇਂ ਅਪਡੇਟ ਦੇ ਵਿੱਚ ਨਵੀਂ ਜਨਰੇਸ਼ਨ ਕੀਆ ਸੋਨਟ ਦੇ ਫਰੰਟ ਵਾਲੇ ਪਾਸੇ ਨਵਾਂ ਡਿਜ਼ਾਇਨ ਕੀਤਾ ਗਿਆ ਹੈ l ਫਰੈਂਡ ਪ੍ਰੋਫਾਈਲ ਦੇ ਨਾਲ ਐਡਵਾਂਸ ਫੀਚਰ ਅਤੇ ਵਧੀਆ ਸੁਰੱਖਿਆ ਸੁਵਿਧਾਵਾਂ ਦੇ ਨਾਲ ਇਸ ਨੂੰ ਲੈਸ ਕੀਤਾ ਗਿਆ ਹੈ l
Kia Sonet Facelift 2024 ON Road Price all Variants
Kia Sonet Facelift ਦਾ ਭਾਰਤੀ ਬਾਜ਼ਾਰ ਦੇ ਵਿੱਚ ਟੋਟਲ ਸੱਤ ਵੇਰੀਐਂਟਸ, ਜਿਸ ਵਿੱਚ HTE, HTK, HTK+, HTX, HTX+, GTX+ ਅਤੇ X-LINE ਸ਼ਾਮਿਲ ਹੈ l ਇਸਦੇ ਲਾਂਚ ਹੋਣ ਦੇ ਸਮੇਂ ਕੰਪਨੀ ਦੇ ਵੱਲੋਂ ਕੁਝ ਵੇਰੀਐਂਟਸ ਦੀਆਂ ਕੀਮਤਾਂ ਬਾਰੇ ਵੀ ਖੁਲਾਸਾ ਕੀਤਾ ਗਿਆ ਸੀ l ਹੁਣ ਇਸਦੇ ਸਾਰੇ ਵੇਰੀਐਂਟਸ ਦੀਆਂ ਕੀਮਤਾਂ ਬਾਰੇ ਜਾਣਕਾਰੀ ਸਾਹਮਣੇ ਆ ਗਈ ਹੈ l
Variant | Engine | Transmission | Fuel | Ex-Showroom Price (Rs. Lakh) |
---|---|---|---|---|
Sonet HTE (Base Model) | 1197 cc | Manual | Petrol | 7.99 |
Sonet HTK | 1197 cc | Manual | Petrol | 8.79 |
Sonet HTE Diesel (Base Model) | 1493 cc | Manual | Diesel | 9.79 |
Sonet HTK Plus | 1199 cc | Manual | Petrol | 9.90 |
Sonet HTK Diesel | 1493 cc | Manual | Diesel | 10.39 |
Sonet HTK Plus Turbo iMT | 998 cc | Automatic (iMT) | Petrol | 10.49 |
Sonet HTK Plus Diesel | 1493 cc | Manual | Diesel | 11.39 |
Sonet HTX Turbo iMT | 998 cc | Automatic (iMT) | Petrol | 11.49 |
Sonet HTX Diesel | 1493 cc | Manual | Diesel | 11.99 |
Sonet HTX Turbo DCT | 998 cc | Automatic (DCT) | Petrol | 12.29 |
Sonet HTX Diesel iMT | 1493 cc | Automatic (iMT) | Diesel | 12.60 |
Sonet HTX Diesel AT | 1493 cc | Automatic (AT) | Diesel | 12.99 |
Sonet HTX Plus Turbo iMT | 998 cc | Automatic (iMT) | Petrol | 13.39 |
Sonet HTX Plus Diesel | 1493 cc | Manual | Diesel | 13.69 |
Sonet HTX Plus Diesel iMT | 1493 cc | Automatic (iMT) | Diesel | 14.39 |
Sonet GTX Plus Turbo DCT | 998 cc | Automatic (DCT) | Petrol | 14.50 |
Sonet X-line Turbo DCT (Top Model) | 998 cc | Automatic (DCT) | Petrol | 14.69 |
Sonet GTX Plus Diesel AT | 1493 cc | Automatic (AT) | Diesel | 15.50 |
Sonet X-line Diesel AT (Top Model) | 1493 cc | Automatic (AT) | Diesel | 15.69 |
ਪੁਰਾਣੇ ਜਨਰੇਸ਼ਨ ਦੀ ਤੁਲਨਾ ਦੇ ਮੁਕਾਬਲੇ ਨਵੀਂ ਜਨਰੇਸ਼ਨ Kia ਸੋਨਟ ਦੀ ਕੀਮਤ ਸ਼ੁਰੂਆਤੀ ਵੇਰੀਐਂਟ ਦੇ ਲਈ Rs. 20,000 ਅਤੇ ਟੋਪ ਵੇਰੀਐਂਟ ਦੇ ਲਈ Rs. 80,000 ਵਧਾ ਦਿੱਤੀ ਗਈ ਹੈ l ਇਸ ਦੀ ਕੀਮਤ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ l
Kia Sonet Facelift 2024
ਨਵੀਂ ਜਨਰੇਸ਼ਨ ਕੀਆ ਸੋਨਟ ਤੇ ਫਰੰਟ ਆਲੇ ਪਾਸੇ ਨਵਾਂ ਡਿਜ਼ਾਇਨ ਦਿੱਤਾ ਗਿਆ ਹੈ। ਜਿਸ ਨੂੰ ਹਨੀਕਾਮ ਪੈਟਰਨ ਦੇ ਵਿੱਚ ਗ੍ਰਿਲ ਦੇ ਨਾਲ ਇੱਕ ਨਵੀਂ L size LED DRL ਦੇ ਨਾਲ ਨਵੀਂ ਐਲਈਡੀ ਹੈਡਲਾਈਟਸ ਸੈਟਅਪ ਅਤੇ ਥੱਲੇ ਦੇ ਵੱਲ ਇੱਕ ਪਤਲੀ ਫੋਗ ਲਾਈਟ ਦੇ ਨਾਲ ਸ਼ਾਰਪ ਅਤੇ ਸਪੋਟੀ ਲੁਕ ਮਿਲੇਗਾ l
ਇਸ ਤੋਂ ਇਲਾਵਾ ਸਾਈਡ ਪ੍ਰੋਫਾਈਲ ਵਿਚ ਨਵਾਂ ਡਿਜ਼ਾਇਨ ਕੀਤਾ ਗਿਆ ਡਿਊਲ ਟੋਨ ਅਲੋਯ ਵੀਲਸ ਦੇ ਨਾਲ ਵੇਖਣ ਨੂੰ ਮਿਲੇਗਾ l ਉਥੇ ਹੀ ਪਿਛਲੇ ਪਾਸੇ ਦੀ ਗੱਲ ਕਰੀਏ ਤਾਂ ਇਸਦਾ ਡਿਜਾਇਨ ਕੀਤਾ ਗਿਆ ਬੰਪਰ ਦੇ ਨਾਲ ਨਵੀਂ ਐਲਈਡੀ ਟੇਲਲਾਈਟ ਯੂਨਿਟ ਅਤੇ ਸਟੋਪ ਲੈਂਪ ਮਾਊਟ ਮਿਲਦਾ ਹੈ l ਨਵੀਂ ਸੋਨਟ ਫੇਸਲਿਫਟ ਦੇ ਵਿੱਚ ਵੱਧ ਬਾਹਰੀ ਬਦਲਾਵ ਹੀ ਦੇਖਣ ਨੂੰ ਮਿਲਦੇ ਹਨ l
Kia Sonet Facelift 2024 Cabin
ਨਵੀਂ ਜਨਰੇਸ਼ਨ ਸੋਨਟ ਦਾ ਕੈਬਨ ਹੁਣ ਪੁਰਾਣੇ ਜਨਰੇਸ਼ਨ ਸੋਨਟ ਤੇ ਦੇ ਵਾਂਗ ਹੀ ਹੈ l ਇਸਦੇ ਵਿੱਚ ਕੁਝ ਨਵੇਂ ਬਦਲਾਅ ਕੀਤੇ ਗਏ ਹਨ l ਇਸ ਵਿੱਚ ਹੁਣ ਨਵਾਂ ਡਿਜ਼ਾਇਨ ਕੀਤਾ ਗਿਆ ਇੰਟੀਗਰੇਟਡ ਟੱਚ ਸਕਰੀਨ ਇਨਫੋਟੋਮੈਂਟ ਸਿਸਟਮ ਅਤੇ ਨਵਾਂ ਕਲਾਈਮੇਟ ਕੰਟਰੋਲ ਪੈਨਲ ਮਿਲਦਾ ਹੈ l ਇਸ ਦੇ ਨਾਲ ਹੀ ਇਸਦੇ ਵਿੱਚ ਕਈ ਥਾਵਾਂ ਦੇ ਉੱਪਰ ਸ਼ੋਪ ਟੱਚ ਦੀ ਸਹੂਲਤ ਅਤੇ ਵਧੀਆ ਲੈਦਰ ਸੀਟ ਵੀ ਦਿੱਤੀ ਗਈ ਹੈ l
Kia Sonet Facelift 2024 Feature List
ਅਗਰ ਸਹੂਲਤਾਂ ਦੇ ਵਿੱਚ 10.25 ਇੰਚ ਟੱਚ ਸਕਰੀਨ ਇਨਫੋਟੋਮੈਂਟ ਸਿਸਟਮ ਦੇ ਨਾਲ, 10.25 ਇੰਚ ਡਿਜੀਟਲ ਇੰਸਟਰੂਮੈਂਟ ਕਲਸਟਰ ਅਤੇ ਵਾਇਰਲੈਸ ਐਂਡਰਾਇਡ ਆਟੋ ਦੇ ਨਾਲ ਐਪਲ ਕਾਰਪਲੇ ਕਨੈਕਟੀਵਿਟੀ ਦੀ ਤੁਹਾਨੂੰ ਸਹੂਲਤ ਮਿਲੇਗੀ l ਹੋਰ ਹਾਈਲਾਈਟ ਦੇ ਵਿੱਚ ਇਸ ਵਿੱਚ ਡਿਊਲ ਜੋਨ ਕਲਾਈਮੇਟ ਕੰਟਰੋਲ, ਪੈਨੋਰੋਮਿਕ ਸਨਰੂਫ, ਕਈ ਰੰਗਾਂ ਦੇ ਨਾਲ ਐਮਬੀਅਟ ਲਾਈਟਿੰਗ, ਹਾਈਟ ਐਡਜਸਟਬਲ ਡਰਾਇਵਰ ਸੀਟ ਦੇ ਨਾਲ ਹਵਾਦਾਰ ਸੀਟ, ਸਿਕਸ ਵੇ ਪਾਵਰ ਐਡਜਸਟਬਲ ਡਰਾਈਵਰ ਸੀਟ ,ਅੱਗੇ ਦੇ ਵੱਲ ਵਾਇਰਲੈਸ ਚਾਰਜਿੰਗ ਅਤੇ ਪਿੱਛੇ ਦੇ ਸਵਾਰੀਆਂ ਦੇ ਲਈ ਯੂਐਸਬੀ ਚਾਰਜਿੰਗ ਸੋਕਟ ਅਤੇ ਬਿਹਤਰੀਨ ਸਾਊਂਡ ਸਿਸਟਮ ਦਿੱਤਾ ਗਿਆ ਹੈ l
Kia Sonet Facelift 2024 Safety Features
ਸੁਰੱਖਿਆ ਫੀਚਰ ਦੇ ਤੌਰ ਉੱਤੇ ਇਸ ਲੈਵਲ ਵਨ ADAS ਤਕਨੀਕ ਮਿਲਦਾ ਹੈ l ਇਸ ਵਿੱਚ ਦਸ ਬਹੁਤ ਹੀ ਵਧੀਆ ਸੁਰੱਖਿਆ ਸੁਵਿਧਾਵਾਂ ਮਿਲਦੀਆਂ ਹਨ l ਜੋ ਕਿ ਤੁਹਾਨੂੰ ਰੋਡ ਉੱਤੇ ਅਚਾਨਕ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਾਉਣਗੀਆਂ, ਇਸ ਵਿੱਚ ਲਾਈਨ ਤੋਂ ਬਾਹਰ ਜਾਣ ਦੇ ਉੱਤੇ ਤੁਹਾਨੂੰ ਵਾਰਨਿੰਗ, ਲਾਈਨ ਤੇ ਵਾਪਸ ਲਿਆਉਣਾ, ਕਰੂਜ ਕੰਟਰੋਲ, ਆਟੋਮੈਟਿਕ ਐਮਰਜੈਂਸੀ ਬਰੇਕਿੰਗ, ਹਾਈ ਬੀਮ ਅਸਿਸਟ, ਰੀਅਲ ਕ੍ਰੋੱਸ ਟਰੈਫਿਕ ਅਲਰਟ ਅਤੇ ਹੋਰ ਕਈ ਸਹੂਲਤਾਂ ਸ਼ਾਮਿਲ ਹਨ l ਇਸ ਤੋਂ ਇਲਾਵਾ ਇਸਦੇ ਵਿੱਚ ਸਟੈਂਡਰਡ ਤੌਰ ਤੇ ਸਿਕਸ ਈਅਰ ਬੈਗ, 360 ਡਿਗਰੀ ਕੈਮਰਾ, ਐਲਕਟਰੋਨਿਕ ਸਟੇਬਿਲਟੀ ਕੰਟਰੋਲ, ਟਾਇਰ ਪ੍ਰੈਸ਼ਰ ਮੋਨੀਟਰਿੰਗ ਸਿਸਟਮ, ਹਿਲ ਹਾਲ ਅਸਿਸਟ, ਅਤੇ ISOFIX ਚਾਇਲਡ ਸੀਟ ਐਂਕਰ ਦਿੱਤਾ ਗਿਆ ਹੈ l
Kia Sonet Facelift 2024 Rivals
Kia ਸੋਨਟ ਫੇਸਲਿਫਟ 2024 ਦਾ ਮੁਕਾਬਲਾ ਭਾਰਤੀ ਬਾਜ਼ਾਰ ਦੇ ਵਿੱਚ Maruti Suzuki Breeza, Hyundai Venue, Mahindra XUV300 ਦੇ ਨਾਲ ਹੋਵੇਗਾ l
ਉਮੀਦ ਕਰਦੇ ਹਾਂ ਤੁਹਾਨੂੰ ਇਹ ਆਰਟੀਕਲ ਪਸੰਦ ਆਵੇਗਾ ਅਤੇ ਇਸ ਨੂੰ ਅੱਗੇ ਸ਼ੇਅਰ ਜਰੂਰ ਕਰਨਾ l ਧੰਨਵਾਦ l