OnePlus ਦੇ ਵੱਲੋਂ OnePlus 12 ਸੀਰੀਜ ਨੂੰ ਭਾਰਤ ਦੇ ਵਿੱਚ ਲਾਂਚ ਕਰ ਦਿੱਤਾ ਗਿਆ ਹੈ । OnePlus ਦੇ ਵੱਲੋਂ OnePlus 12R ਅਤੇ OnePlus 12 ਨੂੰ ਲਾਂਚ ਕੀਤਾ ਹੈ । OnePlus 11 ਅਤੇ OnePlus 11R ਦੇ ਮੁਕਾਬਲੇ OnePlus 12 ਦੀਆਂ ਸੀਰੀਜ ਬੇਹਦ ਹੀ ਖਾਸ ਹੋਣ ਵਾਲੀਆਂ ਹਨ । ਇਸ ਦੇ ਵਿੱਚ ਤੁਹਾਨੂੰ 6.78 inches ਦੀ ਡਿਸਪਲੇ ਮਿਲੇਗੀ ।
ਇਸ ਦੇ ਨਾਲ ਹੀ ਇਸ ਦੇ ਵਿੱਚ ਤੁਹਾਨੂੰ ਬੈਟਰੀ ਕਪੈਸਿਟੀ 5500 mAh ਦੀ ਮਿਲੇਗੀ। ਇਸਦੇ ਵਿੱਚ ਤੁਹਾਨੂੰ ਐਂਡਰਾਇਡ ਦਾ ਵਰਜ਼ਨ 14 ਦੇਖਣ ਨੂੰ ਮਿਲੇਗਾ । ਇਸਦਾ ਵੇਟ 207 ਗ੍ਰਾਮ ਹੋਵੇਗਾ ਅਤੇ ਇਸਦੇ ਡਿਸਪਲੇ ਵਿੱਚ ਫਿੰਗਰ ਪ੍ਰਿੰਟ ਸੈਂਸਰ ਵੀ ਦੇਖਣ ਨੂੰ ਮਿਲਣਗੇ ।
ਇਹ ਫੋਨ ਤੁਹਾਨੂੰ 50 ਹਜ਼ਾਰ ਦੇ ਅੰਡਰ ਮਿਲ ਜਾਵੇਗਾ । ਇਸ ਫੋਨ ਦੀ ਕੀਮਤ 50 ਹਜ਼ਾਰ ਦੇ ਅੰਦਰ ਦੱਸੀ ਜਾ ਰਹੀ ਹੈ । ਇਹ ਬਜਟ ਯੂਜਰਸ ਦੇ ਲਈ ਇੱਕ ਬਹੁਤ ਹੀ ਵਧੀਆ ਫੋਨ ਹੋਣ ਵਾਲਾ ਹੈ । ਅੱਗੇ ਗੱਲ ਕਰਦੇ ਹਾਂ ਇਸ ਦੀਆਂ ਹੋਰ ਖਾਸ ਫੀਚਰਸ ਦੀ :
OnePlus 12R Display

OnePlus 12R ਦੇ ਵਿੱਚ ਤੁਹਾਨੂੰ ਬਹੁਤ ਹੀ ਖੂਬਸੂਰਤ ਡਿਸਪਲੇ ਦੇਖਣ ਨੂੰ ਮਿਲੇਗੀ । OnePlus ਹਮੇਸ਼ਾ ਹੀ ਆਪਣੇ ਕੈਮਰਿਆਂ ਕਰਕੇ ਚਰਚਾ ਦੇ ਵਿੱਚ ਰਹਿੰਦਾ ਹੈ । ਇਸਦੀ ਡਿਸਪਲੇ ਇਸ ਵਾਰ ਬਹੁਤ ਹੀ ਖਾਸ ਹੋਣ ਵਾਲੀ ਹੈ । OnePlus 12R ਦੇ ਵਿੱਚ ਤੁਹਾਨੂੰ 6.78 inches ਦੀ AMOLED ਸਕਰੀਨ ਦੇਖਣ ਨੂੰ ਮਿਲੇਗੀ । ਇਸਦੀ ਰੈਜੋਲਊਸ਼ਨ ਤੁਹਾਨੂੰ 1264 x 2780 pixels ਮਿਲੇਗੀ ।
ਇਸਦੇ ਵਿੱਚ ਪਿਕਸਲ ਡੈਂਸਟੀ ਹੋਵੇਗੀ ਉਹ 450 ppi ਹੋਵੇਗੀ । ਇਸ ਦੇ ਵਿੱਚ ਤੁਹਾਨੂੰ ਕੋਰਨਿੰਗ ਗੋਰੀਲਾ ਗਲਾਸ ਵਿਕਟਸ 2 ਵੀ ਦੇਖਣ ਨੂੰ ਮਿਲੇਗਾ । ਇਸਦਾ ਜੋ ਰਿਫਰੈਸ਼ ਰੇਟ ਹੋਵੇਗਾ ਉਹ 120 Hz ਹੈ ।
OnePlus 12R Camera

OnePlus 12R ਦੇ ਵਿੱਚ ਤੁਹਾਨੂੰ ਤਿੰਨ ਰੇਅਰ ਕੈਮਰੇ ਦੇਖਣ ਨੂੰ ਮਿਲਣਗੇ । ਜੋ 50 MP + 8 MP + 2 MP ਦੇ ਹੋਣਗੇ । ਇਸਦੇ ਵਿੱਚ ਤੁਸੀਂ ਵੀਡੀਓ ਰਿਕਾਰਡਿੰਗ 4K @ 30 fps UHD ਉੱਤੇ ਕਰ ਸਕਦੇ ਹੋ । ਇਸਦਾ ਜੋ ਫਰੰਟ ਕੈਮਰਾ ਹੋਵੇਗਾ ਉਹ 16 MP ਦਾ ਹੋਵੇਗਾ । ਇਸ ਦੇ ਨਾਲ ਹੀ ਇਸਦੇ ਵਿੱਚ LED Flash ਲਾਈਟ ਦੀ ਆਪਸ਼ਨ ਵੀ ਮਿਲੇਗੀ ।
ਇਸਦੇ ਵਿੱਚ ਇਮੇਜ ਰੈਜ਼ਲਿਊਸ਼ਨ 8150 x 6150 Pixels ਤੱਕ ਮਿਲੇਗੀ । ਇਸਦੇ ਵਿੱਚ ਤੁਸੀਂ ਕੋਂਟੀਨਊ ਸ਼ੂਟਿੰਗ, HDR ਤੇ ਮੈਕਰੋ ਮੋਡ ਦੇ ਕਰ ਸਕਦੇ ਹੋ । ਇਸ ਦੇ ਵਿੱਚ ਵੀਡੀਓ ਰਿਕਾਰਡਿੰਗ ਦੀ ਜੋ ਆਪਸ਼ਨ ਮਿਲੇਗੀ, ਉਸ ਵਿੱਚ ਤੁਸੀਂ 3840×2160 @ 30 fps, 1920×1080 @ 60 fps ਉੱਤੇ ਰਿਕਾਰਡਿੰਗ ਕਰ ਸਕਦੇ ਹੋ ।
OnePlus 12R Specifications
| Specifications | Details |
|---|---|
| General | |
| Operating System | Android v14 |
| Thickness | 8.8 mm |
| Weight | 207 g |
| Fingerprint Sensor | In Display |
| Display | |
| Type | AMOLED |
| Size | 6.78 inches |
| Resolution | 1264 x 2780 pixels |
| Pixel Density | 450 ppi |
| HDR | HDR10+, Dolby Vision |
| Brightness | 1600 nits (HBM), 4500 nits (peak) |
| Protection | Corning Gorilla Glass Victus 2 |
| Refresh Rate | 120 Hz |
| Design | Punch Hole |
| Camera | |
| Rear Camera | 50 MP + 8 MP + 2 MP Triple |
| Video Recording | 4K @ 30 fps |
| Front Camera | 16 MP |
| Front Camera Sensor | Sony IMX890 |
| Technical | |
| Chipset | Qualcomm Snapdragon 8 Gen2 |
| Processor | Octa Core, 3.2 GHz |
| RAM | 8 GB |
| Storage | 128 GB |
| Memory Card Slot | Not Supported |
| Connectivity | |
| Network | 4G, 5G, VoLTE |
| Bluetooth | v5.3 |
| Wi-Fi | Yes |
| NFC | Yes |
| USB | USB-C v2.0 |
| IR Blaster | Yes |
| Battery | |
| Capacity | 5500 mAh |
| Charging | 100W SUPERVOOC |
| Extra | |
| FM Radio | No |
| Headphone Jack | No |
| Water Proof | No |
OnePlus 12R Processor
OnePlus 12R ਦੇ ਵਿੱਚ ਤੁਹਾਨੂੰ Qualcomm Snapdragon 8 Gen2 ਦਾ ਪ੍ਰੋਸੈਸਰ ਮਿਲੇਗਾ । ਇਸਦੇ ਵਿੱਚ 3.2 GHz ਦਾ ਇਹ ਪ੍ਰੋਸੈਸਰ ਹੋਵੇਗਾ । ਇਸਦੇ ਵਿੱਚ ਕਨੈਕਟਿਵਿਟੀ ਦੀ ਗੱਲ ਕਰੀਏ ਤਾਂ ਤੁਹਾਨੂੰ 4G, 5G, VoLTE ਇਹ ਤਿੰਨੇ ਆਪਸ਼ਨ ਹੀ ਮੌਜੂਦ ਹੋਣਗੀਆਂ । ਇਸਦੇ ਵਿੱਚ ਬਲੂਥ v5.3 ਅਤੇ Wi-Fi, NFC ਦੀ ਆਪਸ਼ਨ ਵੀ ਮਿਲੇਗੀ । ਇਸ ਦੇ ਵਿੱਚ USB-C v2.0 ਹੋਵੇਗੀ । ਇਸ ਦੇ ਵਿੱਚ IR ਬਲਾਸਟਰ ਵੀ ਹੋਵੇਗਾ ।
OnePlus 12R RAM & Internal Memory

OnePlus 12R ਦੇ ਵਿੱਚ ਤੁਹਾਨੂੰ 128 GB ਇੰਟਰਨਲ ਮੈਮਰੀ ਮਿਲੇਗੀ ਅਤੇ ਇਸ ਵਿੱਚ ਤੁਹਾਨੂੰ 8 GB RAM ਮਿਲੇਗੀ । OnePlus 12R ਦੇ ਵਿੱਚ ਦੋ ਵੇਰੀਐਂਟਸ ਮਿਲਣਗੇ । ਵੇਰੀਐਂਟਸ ਦੇ ਹਿਸਾਬ ਦੇ ਨਾਲ ਇਸਦੇ ਵਿੱਚ 16 GB RAM ਅਤੇ 256 GB ਇੰਟਰਨਲ ਮੈਮਰੀ ਦੂਸਰੇ ਵੇਰੀਅਂਟ ਦੇ ਵਿੱਚ ਮਿਲੇਗੀ। ਇਹਨਾਂ ਦੋਵਾਂ ਵੇਰੀਅਂਟਸ ਦੇ ਪ੍ਰਾਈਜ ਵੀ ਅਲੱਗ ਅਲੱਗ ਹੋਣਗੇ ।
OnePlus 12R Battery

OnePlus ਦੇ ਵੱਲੋਂ OnePlus 11R ਦੇ ਮੁਕਾਬਲੇ OnePlus 12R ਦੇ ਵਿੱਚ ਕਾਫੀ ਤਬਦੀਲੀਆਂ ਕੀਤੀਆਂ ਗਈਆਂ ਹਨ । ਇਸਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਨਵੀਆਂ ਫੀਚਰਸ ਦੇਖਣ ਨੂੰ ਮਿਲਣਗੀਆਂ। ਗੱਲ ਕੀਤੀ ਜਾਵੇ ਇਸ ਦੀ ਬੈਟਰੀ ਦੀ ਤਾਂ OnePlus 12R ਦੇ ਵਿੱਚ ਤੁਹਾਨੂੰ 5500 mAh ਬੈਟਰੀ ਮਿਲੇਗੀ । ਇਹ ਤੁਹਾਨੂੰ 100W ਤੇ ਸੁਪਰ ਚਾਰਜਿੰਗ ਕਰਕੇ ਦੇਵੇਗਾ । ਇਸਦੇ ਵਿੱਚ USB Type-C ਦੀ ਔਪਸ਼ਨ ਮਿਲੇਗੀ ।
OnePlus 12R Price & Release Date

OnePlus ਦੇ ਵੱਲੋਂ OnePlus 12 ਦੇ ਨਾਲ ਹੀ OnePlus12R ਨੂੰ ਲਾਂਚ ਕੀਤਾ ਹੈ । ਇਸਦਾ ਜੋ ਪ੍ਰਾਈਸ ਦੱਸਿਆ ਜਾ ਰਿਹਾ ਹੈ ਉਹ 39,999 ਰੁਪਏ ਦੱਸਿਆ ਜਾ ਰਿਹਾ । ਕਸਟਮਰ ਇਸ ਨੂੰ 29 ਜਨਵਰੀ 2024 ਤੋਂ ਬਾਅਦ ਭਾਰਤ ਦੇ ਵਿੱਚ ਇਸ ਰੇਟ ਉੱਤੇ ਖਰੀਦ ਸਕਦੇ ਹਨ ।
OnePlus12R ਦੋ ਵੇਰੀਐਂਟਸ ਦੇ ਵਿੱਚ ਲਾਂਚ ਕੀਤਾ ਗਿਆ ਹੈ । OnePlus12R ਜਿਸਦੀ RAM 16 GB ਅਤੇ 256 GB ਇੰਟਰਨਲ ਮੈਮਰੀ ਹੋਵੇਗੀ । ਉਸਦਾ ਪ੍ਰਾਇਸ 45,999 ਰੁਪਏ ਦੱਸਿਆ ਜਾ ਰਿਹਾ ਹੈ ।
OnePlus ਦੇ ਵੱਲੋਂ ਆਪਣੀ OnePlus 12 ਸੀਰੀਜ ਨੂੰ ਭਾਰਤ ਦੇ ਵਿੱਚ ਲਾਂਚ ਕਰ ਦਿੱਤਾ ਗਿਆ ਹੈ । ਗੱਲ ਕੀਤੀ ਜਾਵੇ OnePlus 12R ਦੀ ਤਾਂ ਇਸ ਨੂੰ 23 ਜਨਵਰੀ 2024 ਨੂੰ ਭਾਰਤ ਦੇ ਵਿੱਚ ਲਾਂਚ ਕੀਤਾ ਗਿਆ ਹੈ । ਇਸ ਵਿੱਚ ਤੁਹਾਨੂੰ 6.78 ਇੰਚ ਦੀ ਡਿਸਪਲੇ ਅਤੇ Snapdragon 8 Gen2 ਦਾ ਪ੍ਰੋਸੈਸਰ ਦੇਖਣ ਨੂੰ ਮਿਲੇਗਾ ।