Paris Olympics 2024 ਦੀ ਸ਼ੁਰੂਆਤ 26 ਜੁਲਾਈ 2024 ਨੂੰ ਹੋਈ ਜੋ 11 ਅਗਸਤ 2024 ਨੂੰ ਖਤਮ ਹੋ ਜਾਵੇਗਾ । ਪੈਰਿਸ ਓਲੰਪਿਕਸ 2024 ਭਾਰਤੀ ਹਾਕੀ ਟੀਮ ਜ਼ਬਰਦਸਤ ਜਿੱਤ ਦੇ ਨਾਲ ਸੈਮੀ ਫਾਈਨਲ ਦੇ ਵਿੱਚ ਪੁੱਜ ਚੁੱਕੀ ਹੈ। ਓਲੰਪਿਕਸ ਦੇ ਵਿੱਚ ਪਹੁੰਚਣ ਦੀ ਚਾਅ ਹਰ ਉਸ ਖਿਡਾਰੀ ਨੂੰ ਹੁੰਦੀ ਹੈ, ਜਿਸ ਨੇ ਦਿਨ ਰਾਤ ਮਿਹਨਤ ਕੀਤੀ ਹੋਵੇ ।
ਓਲੰਪਿਕਸ ਵਿੱਚ ਪਹੁੰਚਣਾ ਹਰ ਇੱਕ ਖਿਡਾਰੀ ਦਾ ਸੁਪਨਾ ਹੁੰਦਾ ਹੈ । ਤੁਹਾਨੂੰ ਜਦੋਂ ਓਲੰਪਿੰਗ ਦੇ ਵਿੱਚ ਤੁਹਾਡੀ ਕੀਤੀ ਮਿਹਨਤ ਦੇ ਸਦਕਾ ਬਹੁਤ ਸੋਹਣੀ ਜਿੱਤ ਪ੍ਰਾਪਤ ਹੋਵੇ ਤਾਂ ਇਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ।
Paris Olympics 2024 ਦੇ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ
Paris Olympics 2024 ਦੇ ਵਿੱਚ ਭਾਰਤੀ ਹਾਕੀ ਟੀਮ ਆਪਣਾ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੀ ਅੱਗੇ ਵਧ ਰਹੀ ਹੈ । ਪੂਲ ਬੀ ਦੇ ਮੁਕਾਬਲੇ ਵਿੱਚ ਭਾਰਤੀ ਹਾਕੀ ਟੀਮ ਦੇ ਵੱਲੋਂ 52 ਸਾਲਾਂ ਬਾਅਦ ਆਸਟ੍ਰੇਲੀਆ ਦੀ ਟੀਮ ਨੂੰ ਹਰਾਇਆ ਗਿਆ।
ਇਸ ਤੋਂ ਬਾਅਦ ਕੁਆਟਰ ਫਾਈਨਲ ਦੇ ਵਿੱਚ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਗ੍ਰੇਟ ਬ੍ਰਿਟੇਨ ਯਾਨੀ ਕਿ ਇੰਗਲੈਂਡ ਦੀ ਟੀਮ ਦੇ ਨਾਲ ਹੋਇਆ । ਜਿਸ ਦੇ ਵਿੱਚ ਭਾਰਤ ਨੂੰ ਬਹੁਤ ਹੀ ਵਧੀਆ ਜਿੱਤ ਹਾਸਿਲ ਹੋਈ । ਭਾਰਤ ਦੇ ਵੱਲੋਂ 4-2 ਦੇ ਨਾਲ ਇੰਗਲੈਂਡ ਦੇ ਟੀਮ ਨੂੰ ਹਰਾ ਕੇ ਮੈਚ ਆਪਣੇ ਨਾਮ ਕੀਤਾ ਗਿਆ। ਪੈਨਲਟੀ ਸ਼ੂਟ ਦੇ ਵਿੱਚ ਗ੍ਰੇਟ ਬ੍ਰਿਟੇਨ ਨੂੰ ਭਾਰਤੀ ਹਾਕੀ ਟੀਮ ਦੇ ਵੱਲੋਂ 4-2 ਦੇ ਨਾਲ ਹਰਾ ਦਿੱਤਾ ਗਿਆ।
Paris Olympics 2024 ਕਪਤਾਨ ਹਰਮਨਪ੍ਰੀਤ ਸਿੰਘ ਦੀ ਕਪਤਾਨੀ
ਇਸ ਜਿੱਤ ਦੇ ਨਾਲ ਲਗਾਤਾਰ ਦੂਜੀ ਵਾਰ ਓਲੰਪਿਕਸ ਦੇ ਵਿੱਚ ਭਾਰਤੀ ਹਾਕੀ ਟੀਮ ਪੁੱਜ ਚੁੱਕੀ ਹੈ। ਇਸ ਵਾਰ ਕਪਤਾਨ ਹਰਮਨਪ੍ਰੀਤ ਸਿੰਘ ਟੀਮ ਦੀ ਕਪਤਾਨੀ ਕਰ ਰਹੇ ਹਨ। ਪਿਛਲੇ ਓਲੰਪਿਕਸ ਦੇ ਵਿੱਚ ਮਨਪ੍ਰੀਤ ਸਿੰਘ ਟੀਮ ਦੇ ਕਪਤਾਨ ਸਨ। ਭਾਰਤੀ ਹਾਕੀ ਟੀਮ ਦੇ ਵਿੱਚ ਮੌਜੂਦਾ ਸਮੇਂ 10 ਪੰਜਾਬੀ ਖਿਡਾਰੀ ਸ਼ਾਮਲ ਹਨ।
ਹੁਣ ਸੈਮੀਫਾਈਨਲ ਦੇ ਵਿੱਚ ਪਹੁੰਚਣ ਤੋਂ ਬਾਅਦ ਭਾਰਤੀ ਹਾਕੀ ਟੀਮ ਦਾ ਮੈਚ ਜਰਮਨੀ ਦੇ ਨਾਲ ਕੱਲ੍ਹ 10:30 pm ਹੋਵੇਗਾ ਅਤੇ ਇਹਨਾਂ ਦੋਵਾਂ ਟੀਮਾਂ ਦੇ ਵਿੱਚੋਂ ਜਿਹੜੀ ਟੀਮ ਜਿੱਤੇਗੀ । ਉਹ ਫਾਈਨਲ ਦੇ ਵਿੱਚ ਗੋਲਡ ਮੈਡਲ ਦੇ ਲਈ ਆਪਣਾ ਮੈਚ ਖੇਡੇਗੀ।
Paris Olympics 2024 ਭਾਰਤੀ ਹਾਕੀ ਟੀਮ ਦੀਆਂ ਹੁਣ ਤੱਕ ਦੀ ਪ੍ਰਾਪਤੀਆਂ
ਭਾਰਤੀ ਹਾਕੀ ਟੀਮ ਇਸ ਵਾਰ ਪੈਰਿਸ ਓਲੰਪਿਕਸ 2024 ਦੇ ਵਿੱਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ । ਭਾਰਤੀ ਹਾਕੀ ਟੀਮ ਬਿਨਾਂ ਕੋਈ ਮੈਚ ਹਾਰੇ ਲਗਾਤਾਰ ਫਾਈਨਲ ਦੇ ਵੱਲ ਆਪਣਾ ਰਾਹ ਬਣਾ ਰਹੀ ਹੈ । ਇਸ ਤਰੀਕੇ ਦੇ ਨਾਲ ਭਾਰਤੀ ਹਾਕੀ ਟੀਮ ਦੇ ਵੱਲੋਂ ਪਹਿਲਾਂ ਆਸਟ੍ਰੇਲੀਆ ਨੂੰ ਚਾਰ 3-2 ਨਾਲ ਹਰਾਇਆ ਗਿਆ ਅਤੇ ਬਾਅਦ ਦੇ ਵਿੱਚ ਗ੍ਰੇਟ ਬ੍ਰਿਟੇਨ (England) ਨੂੰ 4-2 ਦੇ ਨਾਲ ਹਰਾ ਕੇ ਉਹ ਸੈਮੀਫਾਈਨਲ ਦੇ ਵਿੱਚ ਪਹੁੰਚੀ । ਇਹ ਬਾ-ਕਮਾਲ ਜਿੱਤ ਹੈ ਭਾਰਤੀ ਹਾਕੀ ਟੀਮ ਦੇ ਲਈ ।
ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਸਾਡੀ ਹਾਕੀ ਟੀਮ ਦਿਨ-ਬ-ਦਿਨ ਆਪਣੀ ਮਿਹਨਤ ਸਦਕਾ ਆਪਣੇ ਆਪ ਨੂੰ ਇੱਕ ਕਾਮਯਾਬ ਟੀਮ ਦੇ ਵਜੋਂ ਉਭਾਰ ਰਹੀ ਹੈ । ਇਸਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ ਪੰਜਾਬੀ ਨੌਜਵਾਨਾਂ ਦਾ ਹੈ । ਜਿਸ ਦਾ ਲਗਾ ਪੁਰਾਤਨ ਸਮੇਂ ਤੋਂ ਅੱਜ ਤੱਕ ਸਾਡੀ ਰਾਸ਼ਟਰੀ ਖੇਡ ਹਾਕੀ ਦੇ ਨਾਲ ਜੁੜਿਆ ਹੋਇਆ ਹੈ।
ਪੁਰਾਣੇ ਸਮਿਆਂ ਦੇ ਵਿੱਚ ਪੰਜਾਬ ਦੇ ਵਿੱਚ ਖਿੱਦੋ-ਖੁੰਡੀ ਨੂੰ ਬਹੁਤ ਹੀ ਪਿਆਰ ਨਾਲ ਖੇਡਿਆ ਜਾਂਦਾ ਸੀ । ਬੱਚਿਆਂ ਦੀ ਇਹ ਹਰਮਨ ਪਿਆਰੀ ਖੇਡ ਸੀ ਅਤੇ ਸਮੇਂ ਦੇ ਨਾਲ ਹੁਣ ਇਸ ਖੇਡ ਨੂੰ ਹਾਕੀ ਦਾ ਨਾਂ ਦਿੱਤਾ ਗਿਆ ਹੈ । ਸਾਡੇ ਪੰਜਾਬ ਦੇ ਨੌਜਵਾਨ ਬੜੇ ਹੀ ਪਿਆਰ ਦੇ ਨਾਲ ਬੜੇ ਹੀ ਜਜ਼ਬਾਤਾਂ ਦੇ ਨਾਲ ਬੜੀ ਮਿਹਨਤ ਅਤੇ ਲਗਨ ਦੇ ਨਾਲ ਇਸ ਨੂੰ ਖੇਡ ਕੇ ਸਾਡੀ ਰਾਸ਼ਟਰੀ ਖੇਡ ਨੂੰ ਉੱਚਾ ਸਨਮਾਨ ਦੇ ਰਹੇ ਨੇ।
Paris Olympics 2024 ਭਾਰਤੀ ਹਾਕੀ ਟੀਮ ਤੋਂ ਗੋਲਡ ਮੈਡਲ ਦੀ ਉਮੀਦ
ਹੁਣ ਵੇਖਣਾ ਇਹ ਹੋਵੇਗਾ ਕਿ ਅਗਰ ਭਾਰਤੀ ਹਾਕੀ ਟੀਮ ਸੈਮੀਫਾਈਨਲ ਦੇ ਮੈਚ ਦੇ ਦੌਰਾਨ ਜੋ ਕਿ ਕੱਲ 10:30 pm ਹੋਣ ਜਾ ਰਿਹਾ ਹੈ। ਇਸ ਦੇ ਵਿੱਚ ਅਗਰ ਜਰਮਨੀ ਨੂੰ ਮਾਤ ਦੇ ਦਿੰਦੀ ਹੈ ਤਾਂ ਉਹ ਗੋਲਡ ਜਾਂ ਫਿਰ ਸਿਲਵਰ ਦੇ ਲਈ ਆਪਣੀ ਜਗ੍ਹਾ ਬਣਾ ਲਵੇਗੀ।