Punjabi Style Aloo Gobi Recipe: ਪੰਜਾਬੀ ਸਟਾਈਲ ਆਲੂ ਗੋਭੀ ਦੀ ਸਬਜ਼ੀ ਬਹੁਤ ਹੀ ਟੇਸਟੀ ਹੁੰਦੀ ਹੈ l ਇਹ ਬਹੁਤ ਤਰੀਕੇ ਨਾਲ ਬਣਾਈ ਜਾਂਦੀ ਹੈ l ਪਰ ਜਿਹੜੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਉਸ ਤਰੀਕੇ ਨਾਲ ਸਬਜੀ ਬਹੁਤ ਟੇਸਟੀ ਬਣਦੀ ਹੈ l ਤੇ ਇਸ ਵਿੱਚ ਬਹੁਤ ਹੀ ਘੱਟ ਮਸਾਲ ਵਰਤ ਕਿ ਇਹ ਸਬਜੀ ਤਿਆਰ ਕਰ ਸਕਦੇ ਹੋ l
Punjabi Style Aloo Gobi Recipe Ingredients
Here’s the table with the ingredients and their quantities:
ਸਮਗਰੀ (Ingredients) | ਮਾਤਰਾ (Quantity) |
---|---|
ਗੋਭੀ (ਛੋਟੇ ਛੋਟੇ ਪੀਸ) | ਇਕ ਕਿਲੋ |
ਸਾਫਟ ਪੋਲੀਟੈਂਡਰ ਗੋਭੀ | ਸਵਾਦ ਅਨੁਸਾਰ |
ਗੋਭੀ ਦੇ ਡੰਡਲ | ਸਵਾਦ ਅਨੁਸਾਰ |
ਵੱਡੇ ਸਾਈਜ਼ ਦੇ ਆਲੂ | ਦੋ |
ਮੀਡਮ ਸਾਈਜ਼ ਦੇ ਪਿਆਜ਼ | ਦੋ |
ਟਮਾਟਰ (ਬਰੀਕ ਕੱਟੇ ਹੋਏ) | ਦੋ |
ਹਰਿਆਂ ਮਿਰਚਾਂ | ਦੋ |
ਅਦਰਕ ਲਸਣ ਬਿਲਕੁਲ ਬਰੀਕ | ਦੋ ਚਮਚ |
Punjabi Style Aloo Gobi Recipe
Punjabi Style Aloo Gobi Recipe ਬਣਾਉਣ ਲਈ ਆਪਾਂ ਨੂੰ ਹੇਠ ਲਿਖੇ ਸਟੈਪਸ ਨੂੰ ਫ਼ੋੱਲੋ ਕਰਨਾ ਪਵੇਗਾ l
Step 1: ਤੜਕਾ ਤਿਆਰ ਕਰੋ
ਸਬਜੀ ਬਣਾਉਣ ਲਈ ਗੈਸ ਦੇ ਉੱਪਰ ਪਤੀਲਾ ਰੱਖੋ ਤੇ ਇਹਦੇ ਵਿੱਚ ਸਰੋਂ ਦਾ ਤੇਲ ਪਾਵੋ ਚਾਰ ਚਮਚ l ਤੁਸੀਂ ਸਬਜੀ ਨੂੰ ਦੇਸੀ ਘਿਓ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ l ਤੇਲ ਗਰਮ ਹੋਣ ਤੋਂ ਬਾਅਦ ਅੱਧਾ ਚਮਚ ਜੀਰਾ ਪਾ ਦਵਾਂਗੇ ਤੇ ਹਲਕਾ ਜਿਹਾ ਫਰਾਈ ਕਰ ਲਵਾਂਗੇ l ਜੀਰਾ ਹਲਕਾ ਜਿਹਾ ਫਰਾਈ ਹੋ ਗਿਆ l
ਇਹਦੇ ਵਿੱਚ ਆਪਾਂ ਕੁੱਟਿਆ ਹੋਇਆ ਅਦਰਕ ਲਸਣ ਪਾ ਦਵਾਂਗੇ ਤੇ ਅਦਰਕ ਨੂੰ ਆਪਾਂ ਲਾਈਟ ਗੋਲਡਨ ਹੁਣ ਤੱਕ ਫਰਾਈ ਕਰ ਲਵਾਂਗੇ l ਅਦਰਕ ਲਸਣ ਨੂੰ ਲਾਈਟ ਗੋਲਡਨ ਹੁਣ ਤੱਕ ਫਰਾਈ ਕਰੋ ਤੇ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਪਿਆਜ਼ ਪਾ ਦਵਾਂਗੇ ਤੇ ਲਗਾਤਾਰ ਇਸੇ ਤਰੀਕੇ ਨਾਲ ਹਲੇ ਭੁੰਨਾਗੇ l
Step 2: ਆਲੂ ਨੂੰ ਤਿਆਰ ਕਰੋ
ਪਿਆਜ਼ ਨੂੰ ਗੋਲਡਨ ਕਲਰ ਚੈੱਕ ਕਰ ਲਵਾਂਗੇ ਪਿਆਜ ਲਾਈਟ ਗੋਲਡਨ ਹੋਣ ਤੇ ਇਹਦੇ ਵਿੱਚ ਆਪਾਂ ਕੱਟੇ ਹੋਏ ਆਲੂ ਪਾ ਦਵਾਂਗੇ ਤੇ ਸਵਾਦ ਅਨੁਸਾਰ ਇਹਦੇ ਵਿੱਚ ਨਮਕ ਪਾਵਾਂਗੇ l ਨਮਕ ਪਾ ਕੇ ਆਪਾਂ ਦੋ ਮਿੰਟ ਆਲੂਆਂ ਨੂੰ ਪਿਆਜ਼ਾਂ ਦੇ ਨਾਲ ਇਸ ਤਰੀਕੇ ਨਾਲ ਭੁੰਨ ਲਵਾਂਗੇ l ਆਲੂ ਗੋਭੀ ਦੀ ਸਬਜੀ ਬਣਾਉਣ ਵੇਲੇ ਇਸ ਤਰੀਕੇ ਨਾਲ ਭੁਨਾਂਗੇ ਤਾਂ ਆਲੂ ਜਲਦੀ ਸੋਫਟ ਹੋ ਜਾਣਗੇ l
ਕਿਉਂਕਿ ਗੋਭੀ ਜਲਦੀ ਸੋਫਟ ਹੋ ਜਾਂਦੀ ਹੈ ਤੇ ਆਲੂ ਥੋੜਾ ਟਾਈਮ ਲੈਂਦੇ ਹਨ l ਦੋ ਤਿੰਨ ਮਿੰਟ ਆਲੂ ਨੂੰ ਮੈਂ ਇਸ ਤਰੀਕੇ ਨਾਲ ਭੁੰਨ ਲਿਆ ਹੈ l ਹੁਣ ਗੈਸ ਦੀ ਫਲੇਮ ਲੋ ਕਰ ਦਵਾਂਗੇ ਤੇ ਆਲੂਆਂ ਨੂੰ ਢੱਕ ਕੇ ਪਕਾਵਾਂਗੇ, ਤਿੰਨ ਤੋਂ ਚਾਰ ਮਿੰਟ ਲਈ ਤਾਂ ਕਿ ਆਲੂ ਥੋੜੇ ਸੋਫਟ ਹੋ ਜਾਣ l ਹੁਣ ਗੈਸ ਦੀ ਫਲੇਮ ਮੀਡੀਅਮ ਟੂ ਹਾਈ ਕਰ ਦਵਾਂਗੇ ਤੇ ਇਹਦੇ ਵਿੱਚ ਆਪਾਂ ਬਰੀਕ ਕੱਟੀਆਂ ਹਰੀਆਂ ਮਿਰਚਾਂ ਪਾ ਦਵਾਂਗੇ l
ਹੁਣ ਇਹਦੇ ਵਿੱਚ ਬਰੀਕ ਕੱਟਿਆ ਟਮਾਟਰ ਵੀ ਪਾ ਦਵਾਂਗੇ l ਟਮਾਟਰ ਪਾ ਕੇ ਹਾਈ ਫਲੇਮ ਤੇ ਆਪਾਂ ਦੋ ਮਿੰਟ ਇਹਨਾਂ ਨਾਲ ਇਸੇ ਤਰੀਕੇ ਨਾਲ ਪਕਾਵਾਂਗੇ ਤੇ ਟਮਾਟਰਾਂ ਨੂੰ ਦੋ ਮਿੰਟ ਹਾਈ ਫਲੇਮ ਤੇ ਆਲੂਆਂ ਦੇ ਨਾਲ ਇਸ ਤਰੀਕੇ ਨਾਲ ਭੁੰਨ ਲਿਆ ਹੈ
Step 3: ਮਸਾਲੇ ਪਾਵੋ
ਹੁਣ ਇਹਦੇ ਵਿੱਚ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ l ਚਮਚ ਦਾ ਚੌਥਾ ਹਿੱਸਾ ਪਾਵਾਂਗੇ ਹਲਦੀ ਪਾਊਡਰ ਤੇ ਅੱਧਾ ਚਮਚ ਧਨੀਆ ਪਾਊਡਰ ਪਾਵਾਂਗੇ l ਇੱਕ ਚਮਚ ਕਸੂਰੀ ਮੇਥੀ ਨੂੰ ਹਲਕਾ ਤਵੇ ਤੇ ਗਰਮ ਕਰਕੇ ਹੱਥਾਂ ਨਾਲ ਮਸਲ ਕੇ ਇਹਦੇ ਵਿੱਚ ਪਾ ਦਵਾਂਗੇ l ਇਸ ਤਰੀਕੇ ਨਾਲ ਸਬਜੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ l
ਮਸਾਲੇ ਪਾ ਕੇ ਇਹਨੂੰ ਇੱਕ ਮਿੰਟ ਇਸ ਤਰੀਕੇ ਨਾਲ ਹਲੇ ਪਕਾਵਾਂਗੇ l ਇਸ ਤਰੀਕੇ ਨਾਲ ਪਕਾਉਣ ਤੋਂ ਬਾਅਦ ਇਹਦੇ ਵਿੱਚ ਹੁਣ ਗੋਭੀ ਦੇ ਡੰਡਲ ਉਹ ਪਾਵਾਂਗੇ l ਪੰਜਾਬੀ ਸਟਾਈਲ ਗੋਭੀ ਇਸੇ ਤਰੀਕੇ ਨਾਲ ਹੀ ਬਣਾਈ ਜਾਂਦੀ ਹੈ l ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ l ਸਬਜੀ ਦਾ ਫਲੇਵਰ ਬਹੁਤ ਜਿਆਦਾ ਵਧੀਆ ਆਉਂਦਾ ਹੈ l
ਇਸ ਤਰੀਕੇ ਦੇ ਨਾਲ ਇਹਨੂੰ ਮਿਕਸ ਕਰ ਦਵਾਂਗੇ l ਇੱਕ ਮਿੰਟ ਇਸੇ ਤਰੀਕੇ ਨਾਲ ਇਸ ਨੂੰ ਪਕਾਵਾਂਗੇ l ਦੋ ਕੁ ਚਮਚ ਇਹਦੇ ਵਿੱਚ ਪਾਣੀ ਪਾਉਣਾ ਹੈ, ਪਾਣੀ ਬਹੁਤ ਜਿਆਦਾ ਨਹੀਂ ਪਾਵਾਂਗੇ ਤੇ ਮਿਕਸ ਕਰ ਦਵਾਂਗੇ l
Step 4: ਗੋਭੀ ਦੇ ਫੁੱਲ
ਹੁਣ ਇਹਦੇ ਵਿੱਚ ਕੱਟੀ ਹੋਈ ਗੋਭੀ ਪਾ ਦਵਾਂਗੇ l ਤੁਸੀਂ ਦੇਖ ਸਕਦੇ ਹੋ ਗੋਭੀ ਦੇ ਫੁੱਲ ਇਸ ਤਰੀਕੇ ਨਾਲ ਕੱਟ ਕੇ ਤਿਆਰ ਕੀਤੇ ਹਨ l ਬਿਲਕੁਲ ਛੋਟੇ ਛੋਟੇ ਪੀਸ ਕੱਟੇ ਹਨ l ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ l ਫਲੇਮ ਨੂੰ ਮੀਡੀਅਮ ਰੱਖਾਂਗੇ l
ਗੋਭੀ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਿਆਂਗੇ l ਬਿਲਕੁਲ ਇੱਕ ਸਾਰ ਸਾਰੀਆਂ ਚੀਜ਼ਾਂ ਹੋਣ ਤੋਂ ਬਾਅਦ ਫਲੇਮ ਨੂੰ ਮੀਡਮ ਕਰ ਦੇਵਾਂਗੇ l ਤੇ ਸਬਜੀ ਨੂੰ ਪਕਾਵਾਂਗੇ ਤਾਂ ਕਿ ਜਿਹੜੀ ਗੋਭੀ ਚੰਗੀ ਤਰਾਂ ਸੋਫਟ ਹੋ ਜਾਵੇ l
ਸਬਜੀ ਨੂੰ ਹੁਣ ਮੈਂ ਢੱਕ ਕੇ ਪਕਾਇਆ ਹੈ, ਛੇ ਸੱਤ ਮਿੰਟ ਬਾਅਦ ਇੱਕ ਵਾਰੀ ਚੈੱਕ ਕਰਾਂਗੇ l ਸਬਜੀ ਪਹਿਲਾਂ ਨਾਲੋਂ ਥੋੜੀ ਸੋਫਟ ਹੋ ਗਈ ਹੈ ਪਰ ਹਲੇ ਆਪਾਂ ਇਹਨੂੰ ਹੋਰ ਪਕਾਵਾਂਗੇ l
ਦੋ ਤਿੰਨ ਵਾਰ ਇਸ ਨੂੰ ਹਿਲਾਉਂਦੇ ਰਵਾਂਗੇ ਤੇ ਫਿਰ ਤੋਂ ਢੱਕ ਕੇ ਮੀਡੀਅਮ ਫਲੇਮ ਤੇ ਪਕਾ ਲਵਾਂਗੇ l ਸਬਜੀ ਨੂੰ 10 ਮਿੰਟ ਢੱਕ ਕੇ ਹੋਰ ਪਕਾਉਣ ਤੋਂ ਬਾਅਦ ਇੱਕ ਵਾਰੀ ਤੁਸੀਂ ਆਲੂ ਚੈੱਕ ਕਰ ਲਵੋ l ਕਿ ਆਲੂ ਸੋਫੱਟ ਹੋਏ ਹਨ ਕਿ ਨਹੀਂ l ਤੁਸੀਂ ਚਮਚ ਨਾਲ ਮੈਸ਼ ਕਰਕੇ ਦੇਖ ਸਕਦੇ ਹੋ l ਆਲੂ ਬਿਲਕੁਲ ਸੋਫਟ ਹੋ ਗਏ ਹਨ l
ਗੋਭੀ ਬਿਲਕੁਲ ਆਪਣੀ ਪੱਕ ਕੇ ਤਿਆਰ ਹੋ ਗਈ ਹੈ l ਸਬਜੀ ਬਿਲਕੁਲ ਤਿਆਰ ਹੈ l ਹੁਣ ਇਹਦੇ ਵਿੱਚ ਅੱਧਾ ਚਮਚ ਗਰਮ ਮਸਾਲਾ ਪਾਵਾਂਗੇ l ਥੋੜਾ ਜਿਹਾ ਬਰੀਕ ਕੱਟਿਆ ਹੋਇਆ ਹਰਾ ਧਨੀਆ ਇਹਦੇ ਵਿੱਚ ਪਾ ਦਵਾਂਗੇ l
ਧਨੀਏ ਨਾਲ ਸਬਜ਼ੀ ਦਾ ਟੇਸਟ ਬਹੁਤ ਜਿਆਦਾ ਵੱਧ ਜਾਂਦਾ ਹੈ । ਤੇ ਇੱਕ ਵਾਰੀ ਮਿਕਸ ਕਰ ਦਵਾਂਗੇ l ਹੁਣ ਗੈਸ ਦੀ ਫਲੇਮ ਬੰਦ ਕਰ ਦਵਾਂਗੇ l ਕਿਉਂਕਿ ਸਬਜੀ ਬਣ ਕੇ ਬਿਲਕੁਲ ਤਿਆਰ ਹੈ l ਪੰਜਾਬੀ ਸਟਾਈਲ ਆਲੂ ਗੋਭੀ ਦੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ l
Tips for Punjabi Style Aloo Gobi Recipe
- ਆਲੂ ਗੋਭੀ ਨੂੰ ਤੁਸੀਂ ਜਦੋਂ ਪਤੀਲੇ ਵਿੱਚ ਬਣਾ ਕੇ ਤਿਆਰ ਕਰ ਦੇ ਹੋ ਤਾਂ ਤੁਹਾਡੀ ਗੋਭੀ ਦੀ ਸਬਜੀ ਬਹੁਤ ਟੇਸਟੀ ਬਣ ਕੇ ਤਿਆਰ ਹੋਏਗੀ l
- ਧਨੀਏ ਨਾਲ ਸਬਜ਼ੀ ਦਾ ਟੇਸਟ ਬਹੁਤ ਜਿਆਦਾ ਵੱਧ ਜਾਂਦਾ ਹੈ ਅਤੇ ਦੇਖਣ ਚ ਸਬਜ਼ੀ ਵਧੀਆ ਲੱਗਦੀ ਹੈ l
- ਗੋਭੀ ਆਲੂਆਂ ਨਾਲੋਂ ਜਲਦੀ ਤਿਆਰ ਹੋ ਜਾਂਦੀ ਹੈ, ਸੋ ਤੁਸੀਂ ਆਲੂ ਪਹਿਲਾਂ ਤੇ ਚੰਗੇ ਤਰੀਕੇ ਨਾਲ ਪਕਾਉਣੇ ਹਨ l