ਸਾਲ 2024 ਦੀ ਸ਼ੁਰੂਆਤ ਦੇ ਵਿੱਚ ਹੀ ਧੜਾ ਧੜ ਫੋਨਾਂ ਦੇ ਲਾਂਚਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ l ਇਸ ਤਰ੍ਹਾਂ ਹੀ ਸੈਮਸੰਗ ਕੰਪਨੀ ਦੇ ਵੱਲੋਂ s24 ਸੀਰੀਜ ਦੇ ਲਾਂਚ ਦੀਆਂ ਖਬਰਾਂ ਸੁਰਖੀਆਂ ਦੇ ਵਿੱਚ ਹਨ। ਦੱਸਿਆ ਜਾ ਰਿਹਾ ਹੈ ਕਿ 2024 ਦੀ ਸ਼ੁਰੂਆਤ ਦੇ ਵਿੱਚ ਹੀ ਸੈਮਸੰਗ ਕੰਪਨੀ ਦੇ ਵੱਲੋਂ ਧਮਾਕੇਦਾਰ ਫਿਚਰਾਂ ਦੇ ਨਾਲ ਸਮਾਰਟਫੋਨਾਂ ਦੀ ਸੀਰੀਜ਼ ਨੂੰ ਲਾਂਚ ਕੀਤਾ ਜਾ ਰਿਹਾ ਹੈ।
ਅਗਰ ਗੱਲ ਕਰੀਏ Samsung Galaxy s24 Ultra ਦੀ ਤਾਂ ਇਸ ਫੋਨ ਦੀਆਂ ਖੂਬੀਆਂ ਤੁਹਾਨੂੰ ਬਹੁਤ ਹੀ ਖੁਸ਼ ਕਰ ਦੇਣ ਵਾਲੀਆਂ ਹਨ l ਦਰਅਸਲ ਇਹ ਫ਼ੋਨ 5000mAh ਦੀ ਬੈਟਰੀ, 256GB ਇੰਟਰਨਲ ਸਟੋਰੇਜ, Qualcomm Snapdragon 8 Gen 3 ਦੇ ਪ੍ਰੋਸੈਸਰ ਦੇ ਨਾਲ ਲਾਂਚ ਹੋਵੇਗਾ ਅਤੇ ਇਸ ਦੇ ਨਾਲ ਇਸਦੇ ਵਿੱਚ ਹੋਰ ਫੀਚਰਸ ਵੀ ਦੇਖਣ ਨੂੰ ਮਿਲਣਗੀਆਂ l
Samsung Galaxy s24 Ultra Display
Samsung Galaxy s24 Ultra ਸੈਮਸੰਗ ਕੰਪਨੀ ਦੇ ਵੱਲੋਂ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਲਾਂਚ ਕੀਤਾ ਜਾ ਰਿਹਾ l ਇਸਦੇ ਡਿਸਪਲੇ ਦੇ ਵਿੱਚ ਤੁਹਾਨੂੰ 6.8 inch ਦਾ ਸਕਰੀਨ ਸਾਈਜ਼ ਮਿਲੇਗਾ ਅਤੇ ਇਸਦੀ ਰੈਜੋਲਊਸ਼ਨ 1440 x 3088 pixels ਮਿਲੇਗੀ l ਜਿਸ ਦੀ Refresh rate 120 Hz ਹੋਵੇਗਾ । Samsung Galaxy s24 Ultra ਦੀ ਪਿਕਸਲ ਡੈਂਸਟੀ 500 ppi ਹੋਵੇਗੀ ਅਤੇ ਇਸ ਨੂੰ ਸਕਰੀਨ ਪਰੋਟੈਕਸ਼ਨ Gorilla Glass ਦੇ ਨਾਲ ਕੀਤਾ ਜਾਵੇਗਾ।
Samsung Galaxy s24 Ultra Camera
s24 Ultra ਦੇ ਕੈਮਰੇ ਦੀ ਫੀਚਰਸ ਦੀ ਗੱਲ ਕਰੀਏ ਤਾਂ ਇਹ ਸੈਮਸੰਗ ਕਸਟਮਰਸ ਨੂੰ ਬਹੁਤ ਪਸੰਦ ਆਉਣਗੀਆਂ, ਕਿਉਂਕਿ ਇਸਦੇ ਵਿੱਚ 200 MP + 12 MP + 10 MP + 50 MP Rear Camera ਦਿੱਤਾ ਗਿਆ ਅਤੇ ਇਸਦਾ ਫਰੰਟ ਕੈਮਰਾ 12 MP ਦਾ ਹੋਵੇਗਾ l ਇਸ ਦੇ ਨਾਲ ਹੀ ਇਸਦੇ ਵਿੱਚ ਤੁਹਾਨੂੰ LED Flash ਦੇਖਣ ਨੂੰ ਮਿਲੇਗੀ l ਇਸਦੇ ਵਿੱਚ ਤੁਹਾਨੂੰ Digital Zoom, Auto Flash, Face detection ਅਤੇ Touch to focus ਫੀਚਰਸ ਦੇਖਣ ਨੂੰ ਮਿਲਣਗੀਆਂ l
ਇਸਦੀ Image Resolution 16000 x 12500 Pixels ਹੋਵੇਗੀ l ਇਸ ਤੋਂ ਇਲਾਵਾ ਇਸਦੀ ਵੀਡੀਓ ਰਿਕਾਰਡਿੰਗ ਦੇ ਵਿੱਚ ਤੁਸੀਂ 7680×4320 @ 24 fps ਹੋਵੇਗੀ l ਇਸਦੇ ਵਿੱਚ ਤੁਸੀਂ continue ਸ਼ੂਟਿੰਗ HDR ਮੋਡ ਤੇ ਵੀ ਕਰ ਸਕੋਗੇ l
Samsung Galaxy s24 Ultra Specifications
Category | Features |
---|---|
Display | 6.80-inch QHD+ touchscreen, 120 Hz refresh rate, Gorilla Glass protection, 500 ppi pixel density |
Processor | Octa-core Snapdragon 8 Gen 3 |
RAM | 12GB |
Storage | 256GB |
Operating System | Android 13 with One UI 5.1 |
Battery | 5000mAh non-removable supports wireless charging |
Rear Camera Setup | Quad – 200MP (f/1.8), 12MP (f/2.2), 10MP (f/2.4) |
Front Camera | 12MP (f/2.2) |
SIM Configuration | Dual Nano-SIM (GSM) |
Dimensions | 163.40 x 78.10 x 8.90mm, 234.00 grams |
Colors | Titanium Black, Titanium Gray, Titanium Violet, Titanium Yellow |
IP Rating | IP68 (dust and water protection) |
Connectivity | Wi-Fi 802.11 a/b/g/n/ac/ax, GPS, Bluetooth v5.30, NFC, USB Type-C, Wi-Fi Direct, 3G, 4G (Band 40 supported in India), 5G, active 4G on both SIM cards |
Sensors | Accelerometer, Ambient Light Sensor, Barometer, Compass/Magnetometer, Gyroscope, In-display Fingerprint Sensor, Proximity Sensor, Fingerprint Sensor |
Samsung Galaxy s24 Ultra Storage
ਸੈਮਸੰਗ ਕੰਪਨੀ ਦੇ ਵੱਲੋਂ 2024 ਦੇ ਵਿੱਚ ਲਾਂਚ ਕੀਤੀ ਜਾ ਰਹੀ s24 ਸੀਰੀਜ਼ ਦੇ ਵਿੱਚ ਖਾਸ ਖੂਬੀਆਂ ਦੇਖਣ ਨੂੰ ਮਿਲਣਗੀਆਂ l ਇਸ ਦੇ ਨਾਲ ਹੀ Samsung Galaxy s24 Ultra ਦੇ ਵਿੱਚ ਤੁਹਾਨੂੰ 12GB RAM ਮਿਲੇਗੀ l ਇਸ ਵਿੱਚ ਤੁਹਾਨੂੰ 256GB ਇੰਟਰਨਲ ਸਟੋਰੇਜ ਮਿਲੇਗੀ l ਇਸਦੀ ਸਟੋਰੇਜ ਟਾਈਪ UFS 4.0 ਹੋਵੇਗੀ l
ਇਸਦੇ ਵਿੱਚ ਤੁਹਾਨੂੰ Dual SIM ਦੀ ਫੀਚਰ ਵੇਖਣ ਨੂੰ ਮਿਲੇਗੀ, ਜਿਸ ਦੇ ਵਿੱਚ ਦੋਵੇਂ ਹੀ ਨੈਨੋ ਸਿਮ ਇਸ ਨੂੰ ਸਪੋਰਟ ਕਰਨਗੀਆਂ l ਇਸ ਦੇ ਨਾਲ ਹੀ ਇਸਦੇ ਵਿੱਚ 5G, 4G, ਅਤੇ VoLTE ਦੀ ਫੀਚਰ ਵੀ ਦਿੱਤੀ ਗਈ ਹੈ l ਇਸ ਦੇ ਵਿੱਚ WiFi, ਬਲੁਟੂਥ v5.3, GPS ਅਤੇ NFC ਦੀ ਫੀਚਰ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ l
Samsung Galaxy s24 Ultra Battery
ਸੈਮਸੰਗ ਕੰਪਨੀ ਦੇ ਵੱਲੋਂ ਇਸ ਦੇ ਵਿੱਚ ਕੁਝ ਖਾਸ ਫੀਚਰਸ ਐਡ ਕੀਤੀਆਂ ਗਈਆਂ ਨੇ, ਇਸ ਦੀ ਬੈਟਰੀ ਦੀਆਂ ਖੂਬੀਆਂ ਕਾਫੀ ਚਰਚਿਤ ਹਨ l ਜੋ ਕਿ ਮੀਡੀਆ ਰਿਪੋਰਟਸ ਦੇ ਵਿੱਚ ਕਾਫੀ ਸੁਰਖੀਆਂ ਦੇ ਵਿੱਚ ਹਨ l Samsung Galaxy s24 Ultra ਦੇ ਵਿੱਚ ਤੁਹਾਨੂੰ ਬੈਟਰੀ 5000mAh ਮਿਲੇਗੀ ਅਤੇ ਇਸਦੇ ਵਿੱਚ ਤੁਹਾਨੂੰ ਵਾਇਰਲੈਸ ਚਾਰਜਿੰਗ ਦੀਆਂ ਫੀਚਰ ਦੇਖਣ ਨੂੰ ਮਿਲਣਗੀਆਂ l ਤੁਹਾਨੂੰ ਫਾਸਟ ਚਾਰਜਿੰਗ ਦੀ ਫੀਚਰ ਮਿਲੇਗੀ ਜੋ ਕਿ 45W ਦੇ ਵਿੱਚ 65% ਚਾਰਜ ਸਿਰਫ 30 ਮਿੰਟਾਂ ਦੇ ਵਿੱਚ ਕਰਕੇ ਦੇਵੇਗਾ l ਇਸ ਦੇ ਨਾਲ USB Type-C ਦੀ ਫੀਚਰ ਵੀ ਮਿਲੇਗੀ।
Samsung Galaxy s24 Ultra Processor
ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਸੈਮਸੰਗ ਕੰਪਨੀ ਹਮੇਸ਼ਾ ਹੀ ਆਪਣੇ ਸਮਾਰਟ ਫੋਨਾਂ ਦੀ ਸੀਰੀਜ਼ ਕਰਕੇ ਚਰਚਾ ਦੇ ਵਿੱਚ ਰਹਿੰਦੀ ਹੈ l ਇਸੇ ਦੇ ਪ੍ਰੋਸੈਸਰ ਦੀ ਗੱਲ ਕੀਤੀ ਜਾਵੇ ਤਾਂ Samsung Galaxy s24 Ultra ਦੇ ਵਿੱਚ ਤੁਹਾਨੂੰ Qualcomm Snapdragon 8 Gen 3 ਦਾ ਪ੍ਰੋਸੈਸਰ ਦੇਖਣ ਨੂੰ ਮਿਲੇਗਾ l ਜੋ ਕਿ Octa core ਇਸਦਾ CPU ਹੋਵੇਗਾ l
Samsung Galaxy s24 Ultra Price
Samsung Galaxy s24 ਦੀ ਸੀਰੀਜ਼ ਲਾਂਚ ਹੋਣ ਤੋਂ ਪਹਿਲਾਂ ਹੀ ਚਰਚਾ ਦੇ ਵਿੱਚ ਹੈ l ਅਜਿਹੇ ਵਿੱਚ ਕਸਟਮਰਸ ਦੇ ਵਿੱਚ ਇਸਦੇ price ਨੂੰ ਲੈ ਕੇ ਕਾਫੀ ਚਰਚਾ ਛਿੜੀ ਹੋਈ ਹੈ l ਮੀਡੀਆ ਰਿਪੋਰਟਸ ਦੇ ਮੁਤਾਬਿਕ ਮੰਨਿਆ ਜਾ ਰਿਹਾ ਹੈ ਕਿ Samsung Galaxy s24 Ultra ਦਾ ਰੇਟ Rs.133,690 ਹੋ ਸਕਦਾ ਹੈ l
Samsung Galaxy s24 Ultra Release Date
ਸੈਮਸੰਗ ਕੰਪਨੀ ਦੇ ਵੱਲੋਂ ਹਰ ਸਾਲ ਆਪਣੀ ਸਮਾਰਟ ਫੋਨਾਂ ਦੀ ਸੀਰੀਜ਼ ਨੂੰ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਲਾਂਚ ਕਰ ਦਿੱਤਾ ਜਾਂਦਾ ਹੈ l Samsung Galaxy s24 Ultra ਦੇ ਲਾਂਚ ਮੀਡੀਆ ਰਿਪੋਰਟਸ ਦੇ ਮੁਤਾਬਿਕ 17 ਜਨਵਰੀ 2024 ਦੱਸੀ ਜਾ ਰਹੀ ਹੈ l ਹਾਲੇ ਤੱਕ ਇਸਦੀ ਪੁਸ਼ਟੀ ਨਹੀਂ ਹੋਈ l ਪਰ ਫਿਰ ਵੀ ਮੀਡੀਆ ਰਿਪੋਰਟਸ ਦੇ ਮੁਤਾਬਕ ਇਸਦੀ ਲੌਂਚ ਡੇਟ ਬਾਰੇ ਖਬਰਾਂ ਸੁਰਖੀਆਂ ਦੇ ਵਿੱਚ ਹਨ l
ਇਸ ਦੇ ਨਾਲ ਹੀ ਇਸ ਵਾਰ ਇਸ ਫੋਨ ਦੇ ਵਿੱਚ ਕੁਝ ਖਾਸ ਖੂਬੀਆਂ ਦੇਖਣ ਨੂੰ ਮਿਲਣਗੀਆਂ l ਸੈਮਸੰਗ ਕੰਪਨੀ ਦੇ ਵੱਲੋਂ ਇਸ ਦੇ ਵਿੱਚ AI ਜਿਸ ਨੂੰ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਹਾ ਜਾਂਦਾ ਹੈ l ਇਸ ਦੇ ਵਿੱਚ ਖਾਸ ਤੌਰ ਉੱਤੇ ਐਡ ਕੀਤਾ ਗਿਆ ਹੈ, ਜੋ ਕਿ ਇਸ ਨੂੰ ਹੋਰ ਬਾਕਮਾਲ ਬਣਾ ਦੇਵੇਗਾ l